Guru gobind Singh Study Circle

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ: “ਗਿਆਨ, ਸੇਵਾ ਤੇ ਸੱਚ ਦੇ ਰਾਹ ‘ਤੇ ਤੁਰਦੇ ਹੋਏ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿਦਿਆਰਥੀਆਂ ਨੂੰ ਸ੍ਰੇਸ਼ਠਤਾ ਤੇ ਆਤਮ ਵਿਸ਼ਵਾਸ ਦੀ ਦਿਸ਼ਾ ਵੱਲ ਪ੍ਰੇਰਿਤ ਕਰਦਾ ਹੈ।”

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਮੁੱਖ ਮੰਤਵ

ਗੁਰੂ ਨਾਨਕ ਨੈਸ਼ਨਲ ਕਾਲਜ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਯੂਨਿਟ ਕਾਰਜਸ਼ੀਲ ਹੈ । ਸਥਾਨਕ ਯੂਨਿਟ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਆਪਣੇ ਅਮੀਰ ਵਿਰਸੇ ਪ੍ਰਤੀ ਜਾਗ੍ਰਿਤੀ ਪੈਦਾ ਕਰਨਾ ਅਤੇ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਨੂੰ ਦੂਰ ਕਰਕੇ ਗੁਰਮਤਿ ਅਨੁਸਾਰ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ । ਸਥਾਨਕ ਯੂਨਿਟ ਵਲੋਂ ਧਾਰਮਿਕ ਕੁਇਜ਼ ਮੁਕਾਬਲੇ ,ਪੇਟਿੰਗ ਮੁਕਾਬਲੇ , ਧਾਰਮਿਕ ਤੇ ਵਿੱਦਿਅਕ ਟੂਰ ਆਦਿ ਗਤਿਵਿਧਿਆਂ ਆਜੋਜਿਤ ਕੀਤੀਆਂ ਜਾਂਦੀਆਂ ਹਨ । ਜਿੰਨਾ ਦਾ ਮੁੱਖ ਮੰਤਵ ਬਿਨਾਂ ਕਿਸੇ ਜਾਤਪਾਤ ਅਤੇ ਮਜ਼੍ਹਬ ਦੇ ਕਾਲਜ ਦੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀ ਗਿਆਨ ਦੀ ਰੋਸ਼ਨੀ ਹੇਠ ਇਕੱਠੇ ਕਰਨਾ ਤਾਂ ਕਿ ਉਹ ਆਪੋ ਆਪਣੇ ਜੀਵਨ ਦੇ ਸਹੀ ਟੀਚਿਆਂ ਦੀ ਚੋਣ ਕਰਕੇ ਜੀਵਨ ਨੂੰ ਸਹੀ ਦਿਸ਼ਾ ਵੱਲ ਲਿਜਾ ਸਕਣ ।

Dr. Charanjit Kaur

(Incharge)

Discover, Dream, Achieve: Your Journey Starts Now.