ਕਰੂੰਬਲਾਂ ਪੰਜਾਬੀ ਸਾਹਿਤ ਸਭਾ

ਕਰੂੰਬਲਾਂ ਪੰਜਾਬੀ ਸਾਹਿਤ ਸਭਾ ਦੇ ਕਾਵਿ, ਸਾਹਿਤ ਅਤੇ ਸੰਸਕ੍ਰਿਤਿਕ ਮੁਲਿਆਂ ਦੀ ਪਰਖ ਨੇ ਸਾਡੇ ਕਾਲਜ ਵਿੱਚ ਨਵੀਂ ਉਰਜਾ ਭਰ ਦਿੱਤੀ ਹੈ। ਇਹ ਸਭਾ ਸਿਰਫ਼ ਸਾਹਿਤਕ ਪ੍ਰਵੇਸ਼ ਹੀ ਨਹੀਂ, ਸਾਡੇ ਵਿਦਿਆਰਥੀਆਂ ਨੂੰ ਪੁਰਾਤਨ ਪੰਜਾਬੀ ਸਭਿਆਚਾਰ ਨਾਲ ਜੋੜਨ ਦਾ ਸਰੋਤ ਵੀ ਹੈ।”

ਕਰੂੰਬਲਾਂ ਪੰਜਾਬੀ ਸਾਹਿਤ ਸਭਾ ਦਾ ਮੁੱਖ ਮੰਤਵ

ਗੁਰੂ ਨਾਨਕ ਨੈਸ਼ਨਲ ਕਾਲਜ ਵਿਚ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਗਤੀਸ਼ੀਲ ਕਰਨ ਲਈ ਕਾਲਜ ਵਿੱਚ ਕਰੂੰਬਲਾਂ ਸਾਹਿਤ ਸਭਾ ਆਜੋਜਿਤ ਕੀਤੀ ਗਈ ਹੈ , ਜੋ ਹਰੇਕ ਸੈਸ਼ਨ ਦੇ ਆਰੰਭ ਵਿੱਚ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਦੁਆਰਾ ਪ੍ਰੋ.ਹਰਨੇਕ ਸਿੰਘ ਦੀ ਅਗਵਾਈ ਹੇਠ ਚੁਣੀ ਜਾਂਦੀ ਹੈ । ਸਾਹਿਤ ਸਭਾ ਦੁਆਰਾ ਵਿੱਦਿਅਕ ਟੂਰ ਆਜੋਜਿਤ ਕਰਨ ਤੋਂ ਇਲਾਵਾ ਪ੍ਰਸਿੱਧ ਲੇਖਕਾਂ ਨਾਲ ਰੂ -ਬ – ਰੂ ਕਰਵਾਇਆ ਜਾਂਦਾ ਹੈ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਵਧੀਆ ਚੁਣੇ ਗਏ ਵਿਦਿਆਰਥੀ / ਲੇਖਕਾਂ ਨੂੰ ਇਨਾਮ ਦਿੱਤੇ ਜਾਂਦੇ ਹਨ ।

Dr. Harnek Singh (Associate Prof.)

(Incharge)